¡Sorpréndeme!

ਪੁੱਤ ਨੂੰ ਭੇਜਿਆ ਨਸ਼ਾ ਛਡਾਓ ਕੇਂਦਰ, ਅੱਗੋਂ ਓਹਨਾ ਨੇ ਚਾੜ ਦਿੱਤਾ ਚੰਨ, ਹੁਣ ਮਾਪੇ ਰਹੇ ਰੋ |OneIndia Punjabi

2023-12-25 0 Dailymotion

ਫਰੀਦਕੋਟ ਦੇ ਪਿੰਡ ਬਿਸ਼ਨਦੀ ’ਚ ਨਸ਼ਾ ਛੁਡਾਊ ਕੇਂਦਰ ’ਚ 35 ਸਾਲ ਦੇ ਕੁਲਦੀਪ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਨ੍ਹਾਂ 2 ਮਹੀਨੇ ਪਹਿਲਾਂ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ। ਜਦੋਂ ਉਸਦੇ ਪਰਿਵਾਰਕ ਮੈਂਬਰ ਉਸਨੂੰ ਮਿਲਣ ਲਈ ਗਏ ਤਾਂ ਨੌਜਵਾਨ ਦੀ ਹਾਲਤ ਠੀਕ ਨਹੀਂ ਸੀ, ਉਸਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਪਰਿਵਾਰ ਨੇ ਨੌਜਵਾਨ ਨੂੰ ਮੈਡੀਕਲ ਹਸਪਤਾਲ, ਫਰੀਦਕੋਟ ’ਚ ਦਾਖ਼ਲ ਕਰਵਾਇਆ, ਜਿੱਥੇ ਇੱਕ ਦਿਨ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਗਈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਇਲਜ਼ਾਮ ਲਗਾਏ ਕਿ ਨਸ਼ਾ ਛੁਡਾਊ ਕੇਂਦਰ ਗੈਰ-ਕਾਨੂੰਨੀ ਢੰਗ ਨਾਲ ਚਲਾਇਆ ਜਾ ਰਿਹਾ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
.
The son was sent to the drug de-addiction center, then they gave him the moon, now the parents are crying.
.
.
.
#faridkotnews #drugdeaddiction #punjabnews